ਸਾਬਕਾ ਮੰਤਰੀ ਨੂੰ ਪੈ ਗਏ ਚੋਰ, ਪਹਿਲਾਂ ਕੀਤਾ ਬੇਹੋਸ਼ ਫ਼ਿਰ ਲੁੱਟ ਕੇ ਲੈ ਗਏ ਸਾਰਾ ਸਮਾਨ |OneIndia Punjabi

2023-09-18 0

ਸਾਬਕਾ ਮੰਤਰੀ ਦੇ ਘਰ ਨੌਕਰ ਨੇ ਹੀ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ । ਮਾਮਲਾ ਜ਼ਿਲ੍ਹਾ ਲੁਧਿਆਣਾ ਵਿਖੇ ਪੱਖੋਵਾਲ ਰੋਡ ਸਥਿਤ ਮਹਾਰਾਜਾ ਰਣਜੀਤ ਸਿੰਘ ਨਗਰ ਦਾ ਹੈ | ਜਿੱਥੇ ਅਕਾਲੀ ਦਲ ਦੇ ਸਾਬਕਾ ਮੰਤਰੀ ਰਹੇ ਜਗਦੀਸ਼ ਸਿੰਘ ਗਰਚਾ ਦੇ ਘਰ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਦਈਏ ਕਿ ਜਗਦੀਸ਼ ਗਰਚਾ ਤੇ ਉਨ੍ਹਾਂ ਦੀ ਪਤਨੀ ਤੇ ਹੋਰ ਮੈਂਬਰ ਜੋ ਘਰ 'ਚ ਮੌਜੂਦ ਸਨ, ਨੂੰ ਰਾਤ ਸਮੇਂ ਬੇਹੋਸ਼ ਕੀਤਾ ਗਿਆ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ । ਸਾਬਕਾ ਮੰਤਰੀ, ਉਨ੍ਹਾਂ ਦੀ ਪਤਨੀ ਅਤੇ ਦੋ ਨੌਕਰਾਣੀਆਂ ਅਜੇ ਵੀ ਬੇਹੋਸ਼ ਹਨ। ਉਹਨਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਾਬਕਾ ਮੰਤਰੀ ਦੇ ਘਰੇਲੂ ਨੌਕਰ 'ਤੇਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ । ਦਰਅਸਲ ਘਰ 'ਚ ਮੌਜੂਦ ਲੋਕਾਂ ਨੂੰ ਰਾਤ ਸਮੇਂ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ ਗਈ ਸੀ ।
.
Thieves attacked the former minister, first knocked him unconscious and then robbed him of all his belongings.
.
.
.
#jagdishgarcha #ludhiananews #punjabnews

Videos similaires